ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਲਈ ਰੈਸ਼ਨਲਾਈਜੇਸ਼ਨ ਪਾਲਿਸੀ ਜਾਰੀ ਕੀਤੀ

ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਲਈ ਰੈਸ਼ਨਲਾਈਜੇਸ਼ਨ ਪਾਲਿਸੀ ਜਾਰੀ ਕੀਤੀ
ਗਿਆਰਵੀਂ ਤੇ ਬਾਰ੍ਹਵੀਂ ਦੇ ਕੁੱਲ 20 ਵਿਦਿਆਰਥੀਆਂ ਤੇ ਸਕੂਲ 'ਚ ਵਿਸ਼ਾ ਪੜ੍ਹਾਉਣਾ ਜਾਰੀ ਰਹੇਗਾ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਲੋੜੀਂਦੇ ਅਧਿਆਪਕ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ 30 ਜੂਨ 2018 ਦੇ ਆਧਾਰ ਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਅਧਿਆਪਕਾਂ ਦੀ ਤਾਇਨਾਤੀ ਨੂੰ ਤਰਕਸੰਗਤ ਬਣਾਉਣ ਲਈ ਰੈਸ਼ਨੇਲਾਈਜ਼ੇਸ਼ਨ ਨੀਤੀ ਜਾਰੀ ਕਰ ਦਿੱਤੀ ਗਈ ਹੈ| ਇਸ ਰੈਸ਼ਨਲਾਈਜੇਸ਼ਨ ਪਾਲਿਸੀ ਦੀਆਂ ਮੁੱਖ ਵਿਸ਼ੇਸ਼ਤਾਵਾਂ 'ਤੇ ਗੌਰ ਕਰੀਏ ਤਾਂ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਅਧਿਆਪਕਾਂ ਦੀ ਉਪਲਭਧਤਾ ਕਰਵਾਉਣਾ  ਅਤੇ ਸਾਧਨਾਂ ਦਾ ਉਚਿਤ ਉਪਯੋਗ ਕਰਨਾ ਹੈ| ਇੱਕ ਸੈਕਸ਼ਨ ਵਿੱਚ ਛੇਵੀਂ ਤੋਂ ਅੱਠਵੀਂ ਤੱਕ 35, ਨੌਵੀਂ ਅਤੇ ਦਸਵੀਂ 40 ਅਤੇ ਗਿਆਰਵੀਂ ਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ 45 ਵਿਦਿਆਰਥੀ ਹੋਣਗੇ| ਗਿਆਰਵੀਂ ਤੇ ਬਾਰਵੀਂ ਦੀ ਜਮਾਤਾਂ ਦਾ ਗਰੁੱਪ ਜਾਰੀ ਰੱਖਣ ਲਈ ਦੋਵੇਂ ਜਮਾਤਾਂ 'ਚ 10-10 ਵਿਦਿਆਰਥੀ ਜਾਂ ਦੋਵੇ ਜਮਾਤਾਂ ਦੇ ਵਿਦਿਆਰਥੀਆਂ ਦਾ ਕੁੱਲ ਜੋੜ 20 ਹੋਵੇਗਾ ਤਾਂ ਵੀ ਗਰੁੱਪ ਦਾ ਵਿਸ਼ਾ ਜਾਰੀ ਰੱਖਿਆ ਜਾਵੇਗਾ|
ਰੈਸ਼ਨਲਾਈਜ਼ੇਸ਼ਨ ਪਾਲਿਸੀ ਅਨੁਸਾਰ ਪ੍ਰਿੰਸੀਪਲ ਦੇ 6 ਪੀਰੀਅਡ, ਹੈੱਡ ਮਾਸਟਰ ਦੇ 15, ਲੈਕਚਰਾਰ ਦੇ 27-30, ਮਾਸਟਰ ਕਾਡਰ ਦੇ 30-33, ਕੰਪਿਊਟਰ ਟੀਚਰ ਅਤੇ ਸੀ.ਐਂਡ.ਵੀ. ਕਾਡਰ 33-36 ਪੀਰੀਅਡ ਨਿਰਧਾਰਿਤ ਕੀਤੇ ਗਏ ਹਨ| ਵਿਦਿਆਰਥੀਆਂ ਅੰਦਰ ਕਿਤਾਬਾਂ ਪੜ੍ਹਣ ਦੀ  ਆਦਤ ਨੂੰ ਵਧਾਉਣ ਲਈ ਇੱਕ ਪੀਰੀਅਡ ਲਾਇਬ੍ਰੇਰੀ ਦਾ ਵੀ ਰੱਖਿਆ ਗਿਆ ਹੈ|
ਕੰਪਿਊਟਰ ਟੀਚਰ ਅਤੇ ਸੀ.ਐਂਡ.ਵੀ ਕਾਡਰ ਦੇ ਅਧਿਆਪਕਾਂ ਦੇ ਪੀਰੀਅਡ ਜੇਕਰ ਪੂਰੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ/ਹਾਈ ਸਕੂਲਾਂ ਨਾਲ ਜੁੜੇ ਹੋਏ ਮਿਡਲ ਸਕੂਲਾਂ ਦੇ ਵਿੱਚ ਲੋੜ ਅਨੁਸਾਰ ਪੀਰੀਅਡ ਦਿੱਤੇ ਜਾਣਗੇ|
ਰੈਸ਼ਨਲਾਈਜ਼ੇਸ਼ਨ ਕਰਨ ਦੇ ਮਕਸਦ ਨਾਲ ਸਰਕਾਰੀ ਸਕੂਲਾਂ/ਐੱਸ.ਐੱਸ.ਏ./ਰਮਸਾ ਅਧੀਨ ਚਲਾਏ ਰਹੇ ਸਕੂਲਾਂ ਅਤੇ ਵਿਭਾਗੀ/ਐੱਸ.ਐੱਸ.ਏ./ਰਮਸਾ/ਪਿਕਟਸ ਅਧੀਨ ਭਰਤੀ ਹੋਏ ਅਧਿਆਪਕਾਂ ਦੀ ਤਾਇਨਾਤੀ ਸਮੇਂ ਕੋਈ ਵੀ ਵਖਰੇਵਾਂ ਨਹੀਂ ਰੱਖਿਆ ਜਾਵੇਗਾ|
ਜੇਕਰ ਕਰਮਚਾਰੀ ਕੈਂਸਰ ਦੀ ਬਿਮਾਰੀ ਜਾਂ ਗੁਰਦਾ ਰੋਗ (ਜੋ ਕਿ ਲਗਾਤਾਰ ਡਾਇਲਸਿਸ 'ਤੇ ਹੋਵੇ) ਤੋਂ ਪੀੜਤ ਹੈ, ਤਾਂ ਉਸਨੂੰ ਸ਼ਿਫ਼ਟ ਨਹੀਂ ਕੀਤਾ ਜਾਵੇਗਾ|
ਜਿਹੜੇ ਸਕੂਲਾਂ ਵਿੱਚ ਪ੍ਰਿੰਸੀਪਲ ਵੋਕੇਸ਼ਨਲ ਮਾਸਟਰ ਤੋਂ ਪਦ-ਉੱਨਤ ਹੋਏ ਹਨ, ਉਹ ਅਗਲੇ ਵਿੱਦਿਅਕ ਵਰ੍ਹੇ ਭਾਵ  1-4-2019 ਤੋਂ ਆਪਣੇ ਸਕੂਲ ਵਿੱਚ ਵੋਕੇਸ਼ਨਲ ਗਰੁੱਪ ਚਾਲੂ ਕਰਨਾ ਯਕੀਨੀ ਬਣਾਉਣਗੇ|
ਪ੍ਰਾਇਮਰੀ ਸਕੂਲਾਂ 'ਚ ਰੈਸ਼ਨੇਲਾਈਜ਼ੇਸ਼ਨ ਕਰਦੇ ਸਮੇਂ ਜੇਕਰ ਕਿਸੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 51 ਤੋਂ ਘੱਟ ਹੈ ਅਤੇ ਸਕੂਲ ਵਿੱਚ ਹੈੱਡ ਟੀਚਰ ਦੀ ਆਸਾਮੀ ਭਰੀ ਹੋਈ ਹੈ, ਤਾਂ ਹੈੱਡ ਟੀਚਰ ਨੂੰ ਆਸਾਮੀ ਸਮੇਤ ਉਸ ਸਕੂਲ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇਗਾ ਜਿਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 51 ਜਾਂ ਇਸ ਤੋਂ ਵੱਧ ਹੈ| ਰੈਸ਼ਨੇਲਾਇਜੇਸ਼ਨ ਕਰਦੇ ਸਮੇਂ ਕਿਸੇ ਜਿਲੇ ਵਿੱਚ ਹੈਡ ਟੀਚਰ ਦੀ ਅਸਾਮੀ ਉਸ ਜਿਲੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਘੱਟਦੇ ਕ੍ਰਮ ਅਨੁਸਾਰ ਸਕੂਲਾਂ ਵਿੱਚ ਦਿੱਤੀ ਜਾਵੇਗੀ|
After pasting both cod

No comments:

Post a Comment

View comments